Born | : | 1925 |
---|---|---|
Birth Place | : | Khiala Kalan, Amritsar, Punjab |
Died | : | 6 June 1984 |
Service | : | Indian Army 1944 – 1977 |
Rank | : | Major General |
Awards | : | Param Vishisht Seva Medal Ati Vishisht Seva Medal |
During his military service in the Indian Army, Major General Shabeg Singh was involved extensively in the training of Mukti Bahini volunteers during the Bangladesh Liberation War. He had fought in other major wars as well like World War 2, 1947 Indo-Pak War and 1962 Indo-China War. He was dismissed from the army on the charges of corruption one day before his retirement, for which he sought redress in civil court, he had won all his court cases as the corruption case was that he had bought a 'Jhonga' on proxy.
Major General Shabeg Singh was born in 1925 in Khiala village (earlier known as Khiala Nand Singhwala), about nine miles (14 km) from the Amritsar-Chogawan road. He was the oldest son of Sardar Bhagwan Singh and Pritam Kaur, and had three brothers and a sister. He enrolled in Khalsa College in Amritsar, and later in Government College in Lahore.
In 1942, an officer-selection team visiting Lahore colleges recruited Major General Shabeg Singh to the British Indian Army officers cadre. After studying in the Indian Military Academy, he was commissioned in the Garhwal Rifles as a second lieutenant. Within a few days the regiment moved to Burma and joined the war against the Imperial Japan. In 1945 when the war ended, Major General Shabeg Singh was in Malaya with his unit. After the partition of India, when the Indian regiments were reorganized, Major General Shabeg Singh joined the 50th Parachute Brigade of the Indian Army. He was posted to the 1st Battalion of the Parachute Regiment, where he remained until 1959. Promoted to lieutenant-colonel on 2 June 1965, he later commanded the 3rd Battalion, 11 Gorkha Rifles, and was given command of a brigade on 4 January 1968. Major General Shabeg Singh was promoted to colonel on 12 June 1968 and to substantive brigadier on 22 December.
1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਖੁੱਲੀ ਜਮੀਨ ਸੀ ਪਰਿਵਾਰਿਕ ਪਿਛੋਕੜ ਹਰਿਮੰਦਰ ਸਾਹਿਬ ਵਿਚ ਵੇਸਵਾਵਾਂ ਨਚਾਉਣ ਵਾਲੇ "ਮੱਸੇ-ਰੰਘੜ" ਦਾ ਸਿਰ ਕਲਮ ਕਰਨ ਵਾਲੇ ਭਾਈ ਮਹਿਤਾਬ ਸਿੰਘ ਮੀਰਾਂ ਕੋਟ ਨਾਲ ਵੀ ਜੁੜਦਾ ਹੈ
ਹਾਕੀ ਤੇ ਫ਼ੁਟਬਾਲ ਦੇ ਇਸ ਸ਼ਾਨਦਾਰ ਖਿਡਾਰੀ ਨੇ 18 ਸਾਲ ਦੀ ਉਮਰ ਵਿਚ 100 ਮੀਟਰ ਦੌੜ ਦੀ ਇੰਡੀਆ ਦੇ ਰਿਕਾਰਡ ਦੀ ਬਰਾਬਰੀ ਵੀ ਕਰ ਲਈ ਸੀ, ਮਗਰੋਂ 1943 ਵਿਚ ਖਾਲਸਾ ਕਾਲਜ ਅਮ੍ਰਿਤਸਰ ਵਿਚੋਂ ਹਜਾਰਾਂ ਉਮੀਦਵਾਰਾਂ ਵਿਚੋਂ ਕੱਲਾ ਹੀ ਮਿਲਿਟਰੀ ਆਫ਼ਿਸਰ ਟ੍ਰੇਨਿੰਗ ਅਕੈਡਮੀਂ ਵਾਸਤੇ ਚੁਣਿਆ ਗਿਆ! ਫੇਰ ਦੂਜਾ ਵਿਸ਼ਵ ਯੁੱਧ 1945 ਤੱਕ ਬਹਾਦਰੀ ਨਾਲ ਲੜਿਆ !
ਮੁੜ 1948 ਦੀ ਕਸ਼ਮੀਰ ਵਿਚ ਹੋਈ ਘੁਸਪੈਠ ਨੂੰ ਠੱਲ ਵੀ ਪਾਈ..1962 ਵਿਚ ਚੀਨੀਆਂ ਨਾਲ ਹੋਈ ਜੰਗ ਤਨੋਂ ਮਨੋਂ ਹਿੱਕ ਡਾਹ ਕੇ ਲੜੀ ! 1965 ਵਿਚ ਪਾਕ ਨਾਲ ਜੰਗ ਸ਼ੁਰੂ ਹੀ ਹੋਈ ਹੀ ਸੀ ਕੇ ਹਾਜੀ ਪੀਰ ਦੇ ਮੋਰਚੇ ਤੇ ਡਟੇ ਹੋਏ ਇਸ ਜਰਨੈਲ ਨੂੰ ਪਿੰਡੋਂ ਟੈਲੀਗ੍ਰਾਮ ਆ ਗਈ ਕੇ ਪਿਤਾ ਭਗਵਾਨ ਸਿੰਘ ਜੀ ਪੂਰੇ ਹੋ ਗਏ ਨੇ! ਛੁੱਟੀ ਆਸਾਨੀ ਨਾਲ ਮਿਲ ਸਕਦੀ ਸੀ ਪਰ ਸੁਨੇਹੇ ਵਾਲਾ ਕਾਗਜ ਚੁੱਪ ਚਾਪ ਜੇਬ ਵਿਚ ਪਾ ਲਿਆ ਤੇ ਮੋਰਚੇ ਤੇ ਡਟਿਆ ਰਿਹਾ! ਜੰਗ ਮੁੱਕੀ..ਮਗਰੋਂ ਜਦੋਂ ਬਾਕੀਆਂ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਉਹ ਹੈਰਾਨ ਰਹਿ ਗਏ..ਮਗਰੋਂ ਮਾਤਾ ਸਰਦਾਰਨੀ ਪ੍ਰੀਤਮ ਕੌਰ ਨੂੰ ਹੋਂਸਲਾ ਦੇਣ ਪਿੰਡ ਪੁੱਜ ਗਏ! ਮਾਂ ਨੇ ਇੱਕ ਵਾਰੀ ਵੀ ਪੁੱਤ ਨਾਲ ਗਿਲਾ ਨਾ ਕੀਤਾ ਕੇ ਬਾਪ ਮੋਏ ਤੇ ਕਿਓਂ ਨਹੀਂ ਅੱਪੜਿਆ, ਸ਼ਾਇਦ ਢਿੱਡੋਂ ਜਨਮੇ ਦੇ ਸੁਬਾਹ ਤੇ ਫਿਦਰਤ ਤੋਂ ਚੰਗੀ ਤਰਾਂ ਵਾਕਿਫ ਸੀ
1971 ਦੀ ਬੰਗਲਾਦੇਸ਼ ਦੀ ਲੜਾਈ ਵਿਚ ਬ੍ਰਿਗੇਡੀਅਰ ਰੈਂਕ ਤੱਕ ਦੇ ਅਫਸਰ ਹੁੰਦੇ ਹੋਏ "ਸ਼ਾਹ-ਬੇਗ" ਨਾਮ ਦੇ ਇੱਕ ਮੁਸਲਿਮ ਨੌਜੁਆਨ ਵੱਜੋਂ ਵਿੱਚਰ ਕੇ ਮੁਕਤੀ-ਵਾਹਿਨੀ ਨਾਮ ਦੀ ਗੁਰੀਲਾ ਫ਼ੌਜ ਖੜੀ ਕੀਤੀ ! ਮੁੜਕੇ ਸਟੀਕ ਵਿਓਂਤਬੰਦੀ ਕਰਕੇ ਇੱਕ ਲੱਖ ਦੇ ਕਰੀਬ ਪਾਕ ਫੌਜੀਆਂ ਕੋਲੋਂ ਹਥਿਆਰ ਸੁੱਟਵਾਏ.! ਅਤੀ-ਵਸ਼ਿਸ਼ਟ ਸੇਵਾ ਮੈਡਲ (AVSM) ਅਤੇ ਪਰਮ ਵਸ਼ਿਸ਼ਟ ਸੇਵਾ ਮੈਡਲ (PVSM) ਵਰਗੇ ਬਹੁਮੁਲੇ ਮੈਡਲ ਝੋਲੀ ਪੁਵਾਏ ! ਮਗਰੋਂ ਮਿਲਿਟਰੀ ਸਾਇੰਸ ਤੇ ਓਪ੍ਰੈਸ਼ਨਲ ਟੈਕਟਿਸ ਦੇ ਮਾਹਿਰ ਇਸ ਅਫਸਰ ਨੇ ਕਈ ਹੋਰ ਮਹੱਤਵਪੂਰਨ ਅਹੁਦਿਆਂ ਤੇ ਕੰਮ ਕੀਤਾ !
1972 ਵਿਚ GOC (ਜਨਰਲ ਔਫੀਸਰ ਕਮਾਂਡਿੰਗ ਇਨ ਚੀਫ ) ਬਣਾ ਦਿੱਤੇ ਗਏ ਨੂੰ ਮੱਧ-ਪ੍ਰਦੇਸ਼ ,ਬਿਹਾਰ ਤੇ ਉੜੀਸਾ ਦਾ ਚਾਰਜ ਦਿੱਤਾ ਗਿਆ 1973 ਵਿਚ ਇੰਦਰਾ ਗਾਂਧੀ ਨੇ ਹੁਕਮ ਦਿੱਤਾ ਕੇ ਫੌਜ ਉਸਦੇ ਰਾਜਸੀ ਦੁਸ਼ਮਣ ਜੈ ਪ੍ਰਕਾਸ਼ ਨਰਾਇਣ ਨੂੰ ਗ੍ਰਿਫਤਾਰ ਕਰੇ ਕਿਓੰਕੇ ਲੋਕਲ ਪੁਲਸ ਬਾਗੀ ਹੋ ਕੇ ਉਸਦਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਈ ਸੀ! ਸੁਬੇਗ ਸਿੰਘ ਨੇ ਇਹ ਕਹਿੰਦਿਆਂ ਸਾਫ ਨਾਂਹ ਕਰ ਦਿਤੀ ਕੇ ਫੌਜ ਰਾਜਸੀ ਕੰਮਾਂ ਵਿਚ ਦਖਲ ਨਹੀਂ ਦੇ ਸਕਦੀ!
ਕਦੀ ਵੀ "ਨਾਂਹ" ਨਾ ਸੁਣਨ ਦੀ ਆਦੀ ਇੰਦਰਾ ਨੇ ਗੁੱਸਾ ਖਾ ਕੇ ਉਸਨੂੰ ਕੁਰਪਸ਼ਨ ਦੇ ਮਾਮੂਲੀ (2500 ਰੁਪਈਏ ਦੇ ਗਿਫ਼੍ਟ ਲੈਣ ਦੇ ਦੋਸ਼) ਕੇਸ ਵਿਚ ਫਸਾ ਦਿੱਤਾ ! ਫੇਰ ਸ਼ੁਰੂ ਹੋਇਆ ਇਸ ਬਹਾਦੁਰ ਅਫਸਰ ਨੂੰ ਪੈਰ ਪੈਰ ਤੇ ਜਲੀਲ ਕਰਨ ਦਾ ਨਾ-ਮੁੱਕਣ ਵਾਲਾ ਸਿਲਸਿਲਾ ! ਬੇਇੱਜਤ ਕਰਨ ਖਾਤਿਰ ਕਿੰਨੇ ਸਾਰੇ ਜੂਨੀਅਰ ਅਫਸਰ ਤੱਰਕੀ ਦੇ ਕੇ ਇਸ ਤੋਂ ਸੀਨੀਅਰ ਬਣਾ ਦਿੱਤੇ..ਇਹਨਾ ਨੂੰ ਬਣਦੀ ਤੱਰਕੀ ਤੋਂ ਜਾਣ ਬੁੱਝ ਕੇ ਵਾਂਝਿਆ ਰਖਿਆ ਗਿਆ! ਮਗਰੋਂ ਗਿਣੀ-ਮਿੱਥੀ ਸਾਜਿਸ਼ ਤਹਿਤ ਕੁਰਪਸ਼ਨ ਦੇ ਇਸ ਮੁਕਦਮੇ ਨੂੰ ਰਿਟਾਇਰਮੈਂਟ ਦੀ ਤਰੀਕ ਯਾਨੀ ਕੇ 1 ਮਈ 1976 ਤੱਕ ਲਮਕਾਇਆ ਗਿਆ ! ਅਜੇ ਵੀ ਬੱਸ ਨਾ ਕੀਤੀ..ਹੋਰ ਜਲੀਲ ਕਰਨ ਖਾਤਿਰ ਰਿਟਾਇਰਮੈਂਟ ਤੋਂ ਐਨ ਇੱਕ ਦਿਨ ਪਹਿਲਾਂ 30 ਅਪ੍ਰੈਲ 1976 ਨੂੰ ਹੀ ਬਿਨਾ ਅਦਾਲਤ ਦਾ ਫੈਸਲਾ ਉਡੀਕਿਆਂ ਨੌਕਰੀ ਤੋਂ ਡਿਸਮਿਸ ਵੀ ਕਰ ਦਿੱਤਾ! ਇਕ ਦੇਸ਼ ਨੂੰ ਸਮਰਪਿਤ ਫੌਜੀ ਜਰਨੈਲ ਵਾਸਤੇ ਇਸਤੋਂ ਵੱਧ ਨਮੋਸ਼ੀ ਵਾਲੀ ਗੱਲ ਹੋਰ ਕੀ ਸਕਦੀ ਸੀ ! ਇਸੇ ਦੌਰਾਨ ਪਤਨੀ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸ਼ਿੱਕਾਰ ਹੋ ਗਈ ਤੇ ਬੱਚਿਆਂ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ !
ਇੱਕ ਹੋਰ ਅਜੀਬ ਇਤਫ਼ਾਕ ਇਹ ਵੀ ਸੀ ਕੇ ਕੁਰਪਸ਼ਨ ਦੇ ਜਿਸ ਦੋਸ਼ ਨੂੰ ਅਧਾਰ ਬਣਾ ਕੇ ਫੌਜ ਵਿਚੋਂ ਬੇਇੱਜਤ ਕਰ ਕੇ ਕੱਢਿਆ ਗਿਆ ਸੀ..ਓਸੇ ਕੇਸ ਵਿਚੋਂ ਸੁਪ੍ਰੀਮ ਕੋਰਟ ਨੇ ਮਗਰੋਂ ਬਾਇੱਜਤ ਬਰੀ ਵੀ ਕਰ ਦਿੱਤਾ ਪਰ ਜਿਸ ਤਰਾਂ ਆਖਿਆ ਜਾਂਦਾ ਏ ਕੇ.."Justice delayed is justice denied"